¡Sorpréndeme!

ਦੇਖਿਆ ਕਦੇ ਅਜਿਹਾ ਅਨੋਖਾ ਵਿਆਹ,ਪੈਲਸ ਦੀ ਜਗ੍ਹਾ ਸ਼ਮਸ਼ਾਨਘਾਟ ਪਹੁੰਚੀ ਬਾਰਾਤ | OneIndia Punjabi

2023-02-07 0 Dailymotion

ਹਰੇਕ ਵਿਅਕਤੀ ਆਪਣੇ ਵਿਆਹ 'ਤੇ ਹਰ ਤਰ੍ਹਾਂ ਦੇ ਸ਼ੌਕ ਪੂਰੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਦੇ ਨਾਲ ਹੋਵੇ। ਤੁਸੀਂ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਜਿਸ ਵਿੱਚ ਕਈ ਲੋਕ ਰਾਜਿਆਂ-ਮਹਾਂਰਾਜਿਆਂ ਵਾਂਗ ਵਿਆਹ ਕਰਦੇ ਹਨ. ਲੇਕਿਨ ਅੰਮ੍ਰਿਤਸਰ ਦੇ ਮੋਹਕਮਪੂਰਾ ਇਲਾਕੇ ਤੋਂ ਇਸ ਤਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਇੱਕ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਸ਼ਮਸ਼ਾਨ ਘਾਟ ਵਿਚ ਕੀਤਾ। ਇਸ ਗਰੀਬ ਕੁੜੀ ਦੇ ਘਰ ਵਾਲਿਆਂ ਵੱਲੋਂ ਸ਼ਮਸ਼ਾਨਘਾਟ ਦੇ ਵਿਚ ਹੀ ਬਰਾਤ ਨੂੰ ਰੋਟੀ ਖਵਾਈ ਗਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।